ਲੀਜ਼ ਪ੍ਰੋਗਰਾਮ
ਵਪਾਰਕ ਸਮੱਗਰੀ ਦੇ ਲਈ ਵਿੱਤ ਸਹਾਇਤਾ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣ ਦੇ ਲਈ ਲੀਜ਼ ਇੱਕ ਆਕਰਸ਼ਕ ਵਿਕਲਪ ਬਣ ਗਿਆ ਹੈ। ਕਰਜ਼ ਵਿੱਤ ਸਹਾਇਤਾ ਦੇ ਮੁਕਾਬਲੇ ਲੀਜ਼ ਘੱਟ ਮਹੀਨੇਵਾਰ ਭੁਗਤਾਨਾਂ ਦੇ ਨਾਲ ਲਚਕਦਾਰ ਸ਼ਰਤਾਂ ਮੁਹੱਈਆ ਕਰਦਾ ਹੈ। ਕੰਪਾਸ ਦੇ ਨਾਲ, ਅਸੀਂ ਸਮਝੌਤੇ ‘ਤੇ ਦਸਖ਼ਤ ਕਰਨ ਦੇ ਸਮੇਂ ਭੁਗਤਾਨ ਸ਼ਰਤਾਂ ਅਤੇ ਬਕਾਇਆ ਮੁੱਲ ਦੇ ਪੂਰੇ ਸਪਸ਼ਟੀਕਰਨ ਦੇ ਸਮੇਤ ਬਹੁਤ ਸਾਰੇ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ।
ਸਾਡੀ ਕਰਜ਼ ਵਿੱਤ ਸਹਾਇਤਾ ਦੇ ਵਾਂਗ, ਸਾਡੇ ਲੀਜ਼ ਦੇ ਪ੍ਰੋਗਰਾਮਾਂ ਨੂੰ ਸਾਡੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਨੁਕੂਲਿਤ ਬਣਾਇਆ ਜਾ ਸਕਦਾ ਹੈ;
- ਮੌਸਮੀ ਚਿੰਤਾਵਾਂ ਵਾਲੇ ਗਾਹਕਾਂ ਦੇ ਲਈ ਭੁਗਤਾਨ ਛੱਡੇ ਜਾਂ ਸੰਸ਼ੋਧਿਤ ਕੀਤੇ ਜਾ ਸਕਦੇ ਹਨ
- ਗਾਹਕਾਂ ਦੇ ਲਈ ਸਮੱਗਰੀ ‘ਤੇ ਨਿਰਭਰ ਕਰਦੇ ਹੋਏ ਮਿਆਦ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ
- ਬਕਾਇਆ ਮੁੱਲਾਂ ਨੂੰ ਗਾਹਕ ਦੀਆਂ ਕਾਰੋਬਾਰੀ ਲੋੜਾਂ ਨੂੰ ਵੱਧ ਤੋਂ ਵੱਧ ਕਰਨ ਲਈ ਤੈਅ ਕੀਤਾ ਜਾ ਸਕਦਾ ਹੈ
ਲੀਜ਼ ਦੀ ਸਮਾਪਤੀ ‘ਤੇ, ਬਕਾਇਆ ਮੁੱਲ ਨੂੰ ਦੁਬਾਰਾ ਮੁਹੱਈਆ ਕਰਵਾਇਆ ਜਾ ਸਕਦਾ ਹੈ ਤਾਂ ਜੋ ਮਲਕੀਅਤ ਗਾਹਕ ਨੂੰ ਟ੍ਰਾਂਸਫਰ ਕੀਤੀ ਜਾ ਸਕੇ।
ਪੂੰਜੀ ਲੀਜ਼
ਇਸ ਲੀਜ਼ ਵਿੱਚ ਲੀਜ਼ ਦੇ ਅੰਤ ‘ਤੇ ਨਿਸ਼ਚਿਤ ਖਰੀਦਦਾਰੀ ਦਾ ਵਿਕਲਪ ਹੁੰਦਾ ਹੈ। ਗਾਹਕ ਲੀਜ਼ ਦੇ ਮੁੱਲ ਵਿੱਚ ਘਾਟੇ ਦੇ ਫਾਇਦਿਆਂ ਦਾ ਲਾਭ ਲਏਗਾ। ਲੀਜ਼ ਦੀ ਮਿਆਦ ਦੇ ਦੌਰਾਨ ਮਲਕੀਅਤ ਕੰਪਾਸ ਦੇ ਨਾਮ ‘ਤੇ ਰਹੇਗੀ। ਆਮ ਤੌਰ ‘ਤੇ, ਬਕਾਇਆ ਮੁੱਲ ਨੂੰ ਇੱਕ ਅਵਾਸਤਵਿਕ ਰਕਮ ‘ਤੇ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਲੀਜ਼ ਦੇ ਅੰਤ ‘ਤੇ ਮਲਕੀਅਤ ਗਾਹਕ ਨੂੰ ਟ੍ਰਾਂਸਫਰ ਕੀਤੀ ਜਾਵੇਗੀ।
TRAC ਲੀਜ਼
– ਇਹ ਲੀਜ਼ ਸਮੱਗਰੀ ਦੇ ਵੱਡੇ ਖਰਚੇ ਨੂੰ ਇੱਕ ਛੋਟੇ ਮਹੀਨੇਵਾਰ ਭੁਗਤਾਨ ਵਿੱਚ ਤਬਦੀਲ ਕਰਦੀ ਹੈ। ਪਹਿਲਾਂ ਤੋਂ ਨਿਰਧਾਰਤ ਬਕਾਇਆ ਮੁੱਲ ਸਥਾਪਤ ਕਰਕੇ, ਤੁਹਾਨੂੰ ਸਮੱਗਰੀ ਇੱਕ ਨਿਸ਼ਚਿਤ ਮਹੀਨੇਵਾਰ ਭੁਗਤਾਨ ‘ਤੇ ਮਿਲੇਗੀ ਜੋ ਕਿ ਸਮੱਗਰੀ ਕਰਜ਼ ਜਾਂ ਹੋਰਾਂ ਲੀਜ਼ ਸਮਝੌਤਿਆਂ ‘ਤੇ ਉਪਲਬਧ ਭੁਗਤਾਨ ਨਾਲੋਂ ਘੱਟ ਹੋਵੇਗਾ। ਲੀਜ਼ ਦੇ ਅੰਤ ‘ਤੇ, ਗਾਹਕ ਕੋਲ ਇਹ ਵਿਕਲਪ ਹੋਣਗੇ (ਕ) ਸਮੱਗਰੀ ਨੂੰ ਪਹਿਲਾਂ ਤੋਂ ਨਿਰਧਾਰਤ ਬਕਾਇਆ ਮੁੱਲ ‘ਤੇ ਖਰੀਦਣਾ (ਖ) ਬਕਾਇਆ ਮੁੱਲ ਨੂੰ ਦੁਬਾਰਾ ਅਵਾਸਤਵਿਕ ਬਕਾਏ ‘ਤੇ ਮੁਹੱਈਆ ਕਰਵਾਉਣਾ (ਗ) ਕੰਪਾਸ ਨੂੰ ਸਮੱਗਰੀ ਵਾਪਸ ਕਰਨਾ ਜਿੱਥੇ ਕਿ ਯੂਨਿਟ ਨੂੰ ਵੇਚ ਦਿੱਤਾ ਜਾਵੇਗਾ। ਜੇਕਰ ਇਹ ਵਿਕਲਪ ਚੁਣਿਆ ਜਾਂਦਾ ਹੈ, ਤਾਂ ਕੰਪਾਸ ਸਮੱਗਰੀ ਨੂੰ ਵਪਾਰਕ ਤੌਰ ‘ਤੇ ਵਾਜਬ ਤਰੀਕੇ ਨਾਲ ਵੇਚੇਗਾ। ਗਾਹਕ ਨੂੰ ਵਿਕਰੀ ਦੇ ਲਈ ਇਕਵਟੀ ਮਿਲੇਗੀ ਅਤੇ ਜੇਕਰ ਕੋਈ ਘਾਟਾ ਹੋਵੇ ਤਾਂ ਉਹ ਇਸ ਲਈ ਦੇਣਦਾਰ ਹੋਵੇਗਾ।
ਅਨੁਕੂਲਿਤ ਸਮਾਧਾਨ
ਕੰਪਾਸ ਵਿਖੇ ਸਾਡਾ ਉਦੇਸ਼ ਸਾਡੇ ਗਾਹਕਾਂ ਨੂੰ ਸਫਲ ਬਣਾਉਣ ਵਿੱਚ ਸਹਾਇਤਾ ਕਰਨ ਦੇ ਤਰੀਕੇ ਲੱਭਣਾ ਹੈ। ਅਸੀਂ ਸਮਝਦੇ ਹਾਂ ਕਿ ਕਦੇ-ਕਦੇ ਇੱਕ ਸਧਾਰਣ ਵਿੱਤ ਜਾਂ ਲੀਜ਼ ਪ੍ਰੋਗਰਾਮ ਸਾਡੇ ਗਾਹਕ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ। ਇਸੇ ਕਰਕੇ ਅਸੀਂ ਉਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਸਾਡੇ ਪ੍ਰੋਗਰਾਮਾਂ ਨੂੰ ਅਨੁਕੂਲਿਤ ਕਰਨ ਵਿੱਚ ਸਮਰੱਥ ਹਾਂ। ਕਾਰੋਬਾਰ ਦੇ ਸਾਡੇ ਅਨੁਭਵ ਅਤੇ ਸਮਝ ਦੇ ਨਾਲ, ਅਸੀਂ ਕਈ ਸਮਾਧਾਨ ਪੇਸ਼ ਕਰ ਸਕਦੇ ਹਾਂ;
- ਭੁਗਤਾਨ ਛੱਡਣੇ ਜਾਂ ਸੰਸ਼ੋਧਿਤ ਕਰਨੇ
- ਭੁਗਤਾਨ ਮੁਲਤਵੀ ਕਰਨੇ
- ਤੇਜ਼ ਕੀਤੇ ਭੁਗਤਾਨ
- ਮਿਆਦਾਂ ਨੂੰ ਵਧਾਉਣਾ
- ਚੌਥੇ ਭੁਗਤਾਨ ‘ਤੇ HST/GST ਨੂੰ ਬਹੁਤ ਵੱਧ ਕਰਨਾ
- ਫਲੀਟ ਗਾਹਕਾਂ ਦੇ ਲਈ ਕਰਜ਼ ਦੀ ਸੀਮਾ ਨਿਰਧਾਰਤ ਕਰਨਾ