ਟ੍ਰੱਕ ਵਿੱਤ ਸਹਾਇਤਾ ਦੇ ਲਈ ਆਪਣੇ ਸਾਰੇ ਜਵਾਬ ਪਾਓ:

ਸਾਡੇ ਕੋਲ ਸਮੱਗਰੀ ਲਈ ਵਿੱਤ ਪ੍ਰਦਾਨ ਕਰਨ ਦੇ ਕਾਰੋਬਾਰ ਵਿੱਚ 50 ਤੋਂ ਵੱਧ ਸਾਲਾਂ ਦਾ ਸੰਯੁਕਤ ਅਨੁਭਵ ਹੈ ਅਤੇ ਸਾਨੂੰ ਕਈ ਸਵਾਲ ਪੁੱਛੇ ਗਏ ਹਨ। ਕੁਝ ਸਭ ਤੋਂ ਵੱਧ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਹੇਠਾਂ ਦਿੱਤੇ ਗਏ ਹਨ – ਅਤੇ ਜੇਕਰ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ, ਤਾਂ ਇੱਥੇ ਕਲਿੱਕ ਕਰੋ ਤਾਂ ਜੋ ਤੁਸੀਂ ਆਪਣੀ ਵਿਸ਼ੇਸ਼ ਬੇਨਤੀ ਦੇ ਲਈ ਸਹਾਇਤਾ ਪ੍ਰਾਪਤ ਕਰ ਸਕੋ। ਅਸੀਂ ਸਹਾਇਤਾ ਕਰਨ ਲਈ ਉਪਲਬਧ ਹਾਂ।

ਤੁਹਾਡੀ ਕਰਜ਼ ਆਵੇਦਨ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ?

ਜਵਾਬ: ਜੇਕਰ ਤੁਸੀਂ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ ਵਿੱਚ ਕਰਜ਼ ਦੇ ਲਈ ਆਵੇਦਨ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਕਰਜ਼ ਦੇ ਲਈ ਆਵੇਦਨ ਕਰੋ ਵਿੱਚ ਕਰਜ਼ ਆਵੇਦਨ ਪੱਤਰ ਨੂੰ ਭਰੋ ਅਤੇ ਸਾਡੀ ਵਿਕਰੀ ਟੀਮ ਹੋਰ ਵੇਰਵਿਆਂ ਦੇ ਲਈ ਤੁਹਾਡੇ ਨਾਲ ਸੰਪਰਕ ਕਰੇਗੀ।

ਕੀ ਮੈਂ ਵਿੱਤ ਸਹਾਇਤਾ ਦੇ ਲਈ ਪਾਤਰ ਹਾਂ?

ਜਵਾਬ: ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ਪੰਨੇ ਦੇ ਹੇਠਾਂ ਆਮ ਸਵਾਲਾਂ ਦੇ ਪੱਤਰ ਨੂੰ ਭਰੋ ਅਤੇ ਸਾਡੀ ਵਿਕਰੀ ਟੀਮ ਜਲਦੀ ਹੀ ਤੁਹਾਡੇ ਨਾਲ ਸੰਪਰਕ ਕਰੇਗੀ।

ਮੰਜ਼ੂਰੀ ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਜਵਾਬ: ਗਾਹਕ ਦੀ ਪ੍ਰੋਫ਼ਾਈਲ ਅਤੇ ਵਿੱਤ ਲੋੜਾਂ ‘ਤੇ ਨਿਰਭਰ ਕਰਦੇ ਹੋਏ, ਇਸ ਵਿੱਚ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ।

ਵਿੱਤ ਸਹਾਇਤਾ ਦੇ ਲਈ ਵਿਆਜ ਦਰਾਂ ਕੀ ਹਨ?

ਜਵਾਬ: ਵਿਆਜ ਦਰਾਂ ਤੁਹਾਡੀਆਂ ਲੋੜਾਂ ਅਤੇ ਤੁਹਾਡੇ ਵੱਲੋਂ ਲੁੜੀਂਦੀ ਵਿੱਤ ਸਹਾਇਤਾ ਦੀ ਕਿਸਮ ‘ਤੇ ਨਿਰਭਰ ਕਰਨਗੀਆਂ। ਕਿਰਪਾ ਕਰਕੇ ਆਪਣੀਆਂ ਅਨੁਕੂਲਿਤ ਦਰਾਂ ਜਾਣਨ ਲਈ ਸਾਡੇ ਨਾਲ ਸੰਪਰਕ ਕਰੋ।

ਭੁਗਤਾਨਾਂ ਦਾ ਢਾਂਚਾ ਕਿਵੇਂ ਤਿਆਰ ਕੀਤਾ ਜਾਂਦਾ ਹੈ?

ਭੁਗਤਾਨਾਂ ਦਾ ਢਾਂਚਾ ਮੌਸਮੀ ਅਤੇ ਛੱਡੇ ਜਾਣ ਵਾਲੇ ਭੁਗਤਾਨਾਂ ਦੇ ਸਮੇਤ ਸਾਡੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।  ਕੁਝ ਮਾਮਲਿਆਂ ਵਿੱਚ, ਮੰਜ਼ੂਰ ਕਰਜ਼ ‘ਤੇ, ਗਾਹਕ $0 ਡਾਊਨ ਪੇਮੈਂਟ ਦੇ ਨਾਲ ਲੀਜ਼ ਲੈ ਸਕਦੇ ਹਨ ਅਤੇ ਪਹਿਲਾ ਭੁਗਤਾਨ ਸਮੱਗਰੀ ਦਿੱਤੇ ਜਾਣ ਤੋਂ ਬਾਅਦ ਪਹਿਲੇ ਮਹੀਨੇ ਦੀ 1ਲੀ ਜਾਂ 15ਵੀਂ ਮਿਤੀ ਨੂੰ ਦੇਣਾ ਹੋਵੇਗਾ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਭੁਗਤਾਨ ਪੂਰਵਅਧਿਕਾਰਤ ਭੁਗਤਾਨ ਦੇ ਰਾਹੀਂ ਪੂਰਾ ਹੋ ਗਿਆ ਹੈ?

ਜਵਾਬ: ਤੁਹਾਡੀ ਬੈਂਕ ਸਟੇਟਮੈਂਟ ਵਿੱਚ ਤੁਹਾਡੀ ਮਹੀਨੇਵਾਰ ਭੁਗਤਾਨ ਰਕਮ ਦਾ ਡੈਬਿਟ ਦਿਖੇਗਾ, ਜੋ ਕਿ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਜਾਂ ਕਿਸੇ ਮਿਲਦੇ-ਝੁਲਦੇ ਸੰਖੇਪ ਨਾਮ ਨੂੰ ਕੀਤਾ ਗਿਆ ਹੋਵੇਗਾ।

ਜੇਕਰ ਮੈਂ ਪੂਰਵਅਧਿਕਾਰਤ ਭੁਗਤਾਨ ਦੇ ਰਾਹੀਂ ਭੁਗਤਾਨ ਕਰ ਰਿਹਾ ਹਾਂ ਅਤੇ ਮੈਂ ਆਪਣੀ ਬੈਂਕ ਦੀ ਜਾਣਕਾਰੀ ਬਦਲਦਾ ਹਾਂ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ?

ਜਵਾਬ: ਤੁਹਾਨੂੰ ਇੱਕ ਵੋਇਡ ਚੈੱਕ ਦੀ ਕਾਪੀ ਮੁਹੱਈਆ ਕਰਵਾਉਣ ਅਤੇ ਇੱਕ ਨਵੇਂ ਪੂਰਵ-ਅਧਿਕਾਰਨ ਪੱਤਰ ‘ਤੇ ਦਸਤਖ਼ਤ ਕਰਨ ਦੀ ਲੋੜ ਹੋਵੇਗੀ ਜਿਸ ਨੂੰ ਕਿ ਸਾਡੇ ਗਾਹਕ ਸੇਵਾ ਵਿਭਾਗ ਨੂੰ 1-888-404-CEFI(2334) ‘ਤੇ ਫੋਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ

ਮੈਂ ਮੇਰੇ ਖਾਤੇ ਦੇ ਲਈ ਭੁਗਤਾਨ ਕੋਟੇਸ਼ਨ ਕਿਵੇਂ ਪ੍ਰਾਪਤ ਕਰਾਂ?

ਜਵਾਬ: ਤੁਸੀਂ ਸਾਡੇ ਗਾਹਕ ਸੇਵਾ ਵਿਭਾਗ ਨੂੰ 1-888-404-CEFI(2334) ‘ਤੇ ਫੋਨ ਕਰਕੇ ਭੁਗਤਾਨ ਕੋਟੇਸ਼ਨ ਪ੍ਰਾਪਤ ਕਰ ਸਕਦੇ ਹੋ।  ਕਿਰਪਾ ਕਰਕੇ ਆਪਣਾ ਖਾਤਾ ਨੰਬਰ ਜਾਂ ਆਪਣੇ ਵਾਹਨ ਪਛਾਣ ਨੰਬਰ (VIN) ਦੇ ਅੰਤਿਮ 6 ਅੰਕਾਂ ਨੂੰ ਆਪਣੇ ਕੋਲ ਰੱਖੋ।

ਨੌਕਰੀਆਂ ਬਦਲਣ ਸਮੇਂ, ਕੀ ਮੈਨੂੰ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਦੇ ਨਾਲ ਮੇਰੇ ਕਰਜ਼ ਜਾਂ ਲੀਜ਼ ਦੇ ਸੰਬੰਧ ਵਿੱਚ ਕਿਸੇ ਹੋਰ ਸਮੱਸਿਆ ਤੇ ਵਿਚਾਰ ਕਰਨ ਦੀ ਲੋੜ ਹੈ?

ਜਵਾਬ: ਜੇਕਰ ਤੁਹਾਡੇ ਟ੍ਰੱਕ ਬੀਮਾ ਦੀ ਕਵਰੇਜ ਤੁਹਾਡੇ ਰੁਜ਼ਗਾਰਦਾਤਾ ਦੇ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਕਿਰਪਾ ਕਰਕੇ ਆਪਣੇ ਬੀਮਾ ਏਜੰਟ ਨੂੰ ਸੂਚਿਤ ਕਰੋ ਅਤੇ ਉਹਨਾਂ ਨੂੰ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਨੂੰ ਘਾਟੇ ਦੇ ਪ੍ਰਾਪਤਕਰਤਾ ਅਤੇ ਕਰਜ਼ ਸਮਝੌਤਿਆਂ ਦੇ ਲਈ ਵਧੀਕ ਬੀਮਾਕਰਤਾ ਦੇ ਤੌਰ ‘ਤੇ ਅਤੇ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਨੂੰ ਘਾਟੇ ਦੇ ਪ੍ਰਾਪਤਕਰਤਾ ਅਤੇ ਲੀਜ਼ ਦੇ ਲਈ ਵਧੀਕ ਬੀਮਾਕਰਤਾ ਦੇ ਤੌਰ ‘ਤੇ ਸੂਚੀਬੱਧ ਕਰਨ ਲਈ ਕਹੋ। ਫਿਰ ਏਜੰਟ ਨੂੰ ਕੰਪਾਸ ਇਕਿਊਪਮੈਂਟ ਫਾਈਨੈਂਸ ਇਨਕਾਰਪੋਰੇਸ਼ ਦੀ ਬੀਮਾ ਪ੍ਰਮਾਣਪੱਤਰ ਦੀ ਇੱਕ ਕਾਪੀ ਗਾਹਕ ਸੇਵਾ ਵਿਭਾਗ ਦੇ ਧਿਆਨ ਵਿੱਚ ਲਿਆਉਣ ਲਈ ਈਮੇਲ ਦੇ ਰਾਹੀਂ inquiries@compassefi.ca ਨੂੰ ਭੇਜਣੀ ਚਾਹੀਦੀ ਹੈ।

ਮੇਰੀ ਸਾਲ ਦੇ ਅੰਤ ਦੀ ਵਿਆਜ ਸਟੇਟਮੈਂਟ ਕਦੋਂ ਉਪਲਬਧ ਹੋਵੇਗੀ ਅਤੇ ਮੈਂ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹਾਂ?

ਜਵਾਬ: ਸਾਲ ਦੇ ਅੰਤ ਦੀਆਂ ਵਿਆਜ ਸਟੇਟਮੈਂਟਾਂ ਹਰ ਸਮੇਂ ਉਪਲਬਧ ਹੁੰਦੀਆਂ ਹਨ ਅਤੇ ਇਹਨਾਂ ਨੂੰ ਸਾਡੇ ਗਾਹਕ ਸੇਵਾ ਵਿਭਾਗ ਨੂੰ 1-888-404-CEFI(2334) ‘ਤੇ ਫੋਨ ਕਰਕੇ ਜਾਂ inquiries@compassefi.ca ‘ਤੇ ਈਮੇਲ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਮੈਂ ਮੇਰੇ ਕਰਜ਼ ਦੇ ਲਈ ਭੁਗਤਾਨ ਸਮਾਂਸਾਰਨੀ ਕਿਵੇਂ ਪ੍ਰਾਪਤ ਕਰ ਸਕਦਾ ਹਾਂ?

ਜਵਾਬ: ਭੁਗਤਾਨ ਸਮਾਂ-ਸਾਰਨੀਆਂ ਗਾਹਕਾਂ ਨੂੰ ਕੇਵਲ ਵਿਸ਼ੇਸ਼ ਬੇਨਤੀ ਦੇ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕਿਰਪਾ ਕਰਕੇ ਆਪਣੀ ਸਮਾਂ-ਸਾਰਨੀ ਦੀ ਇੱਕ ਕਾਪੀ ਪ੍ਰਾਪਤ ਕਰਨ ਦੇ ਲਈ ਸਾਡੇ ਗਾਹਕ ਸੇਵਾ ਵਿਭਾਗ ਨੂੰ 1-888-404-CEFI(2334) ‘ਤੇ ਜਾਂ inquiries@compassefi.ca ਤੇ ਈਮੇਲ ਰਾਹੀਂ ਸੰਪਰਕ ਕਰੋ।

ਇੱਕ ਮਾਲਕਸੰਚਾਲਕ ਦੇ ਤੌਰ ਤੇ, ਮੈਂ ਕਾਫੀ ਯਾਤਰੀ ਕਰਦਾ ਹਾਂ ਅਤੇ ਮੈਂ ਆਪਣੇ ਖਾਤੇ ਦੇ ਨਾਲ ਸੰਬੰਧਤ ਸਮੱਸਿਆਵਾਂ ਦਾ ਪ੍ਰਬੰਧਨ ਕਰਨ ਲਈ ਹਮੇਸ਼ਾ ਉਪਲਬਧ ਨਹੀਂ ਹੁੰਦਾ ਹਾਂ। ਕੀ ਕੋਈ ਤਰੀਕਾ ਹੈ ਜਿਸ ਨਾਲ ਮੈਂ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਵਿੱਚ ਮੇਰੇ ਖਾਤੇ ਦਾ ਪ੍ਰਬੰਧਨ ਕਰਨ ਜਾਂ ਇਸ ਬਾਰੇ ਚਰਚਾ ਕਰਨ ਲਈ ਕਿਸੇ ਤੀਜੀ ਧਿਰ ਨੂੰ ਨਿਯੁਕਤ ਕਰ ਸਕਾਂ?

ਜਵਾਬ: ਹਾਂ। ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਦੇ ਵੱਲੋਂ ਲੁੜੀਂਦਾ ਹੈ ਕਿ ਤੁਸੀਂ ਕਿਸੇ ਨਾਮਜ਼ਦ ਵਿਅਕਤੀ ਕੋਲ ਖਾਤੇ ਦੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਮੌਖਿਕ ਰੂਪ ਵਿੱਚ ਅਧਿਕਾਰ ਦਿਓ। ਅਧਿਕਾਰ ਦੇਣ ਦੇ ਲਈ ਗਾਹਕ ਸੇਵਾ ਦੇ ਨਾਲ ਸੰਪਰਕ ਕਰੋ।

ਮੈਂ ਮੇਰੀ ਮਲਕੀਅਤ ਦੀ ਕਾਪੀ ਕਿਵੇਂ ਪ੍ਰਾਪਤ ਕਰਾਂ?

ਜਵਾਬ: ਕਿਰਪਾ ਕਰਕੇ ਗਾਹਕ ਸੇਵਾ ਦੇ ਨਾਲ  1-888-404-CEFI(2334) ‘ਤੇ ਸੰਪਰਕ ਕਰੋ, ਅਸੀਂ ਤੁਹਾਨੂੰ ਮੁਖ਼ਤਿਆਰਨਾਮਾ ਮੁਹੱਈਆ ਕਰਵਾ ਸਕਦੇ ਹਾਂ ਤਾਂ ਜੋ ਤੁਸੀਂ ਟ੍ਰਾਂਸਪੋਰਟੇਸ਼ਨ ਮੰਤਰਾਲੇ ਵਿਖੇ ਇੱਕ ਨਵੀਂ ਮਲਕੀਅਤ ਦੇ ਲਈ ਬੇਨਤੀ ਕਰ ਸਕੋ।

ਮੈਂ ਹਾਲ ਹੀ ਵਿੱਚ ਮੂਵ ਹੋਇਆ ਹਾਂ ਅਤੇ ਮੈਨੂੰ ਵੱਖਰੇ ਸੂਬੇ ਦੇ ਲਈ ਮੇਰੀ ਸਮੱਗਰੀ ਦੇ ਪੰਜੀਕਰਨ ਨੰਬਰ ਅਤੇ ਸਿਰਲੇਖ ਨੂੰ ਬਦਲਣ ਦੀ ਲੋੜ ਹੈ। ਕੀ ਤੁਸੀਂ ਮੈਨੂੰ ਮੇਰੀ ਮਲਕੀਅਤ ਭੇਜ ਸਕਦੇ ਹੋ?

ਜਵਾਬ: ਗਾਹਕ ਸੇਵਾ ਦੇ ਨਾਲ ਸੰਪਰਕ ਕਰੋ ਅਤੇ ਅਸੀਂ ਸਾਡੇ ਸਿਸਟਮ ਵਿੱਚ ਅਤੇ ਇਸਦੇ ਨਾਲ ਹੀ ਲਾਇਨ ਰਜਿਸਟ੍ਰੀ ਵਿੱਚ ਤੁਹਾਡੇ ਪਤੇ ਨੂੰ ਅਪਡੇਟ ਕਰ ਦਿਆਂਗੇ। ਫਿਰ ਅਸੀਂ ਤੁਹਾਨੂੰ ਮੁਖ਼ਤਿਆਰਨਾਮਾ ਮੁਹੱਈਆ ਕਰਵਾ ਸਕਦੇ ਹਾਂ ਤਾਂ ਜੋ ਤੁਸੀਂ ਟ੍ਰਾਂਸਪੋਰਟੇਸ਼ਨ ਮੰਤਰਾਲੇ ਜਾਂ SAAQ ਵਿਖੇ ਨਵੀਂ ਮਲਕੀਅਤ ਦੇ ਲਈ ਬੇਨਤੀ ਕਰ ਸਕੋ।

ਮੇਰਾ ਵਾਹਨ ਲੀਜ਼ ਤੇ ਲਿੱਤਾ ਹੋਇਆ ਇੱਕ ਵਾਹਨ ਹੈ। ਕੀ ਮੈਨੂੰ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਮਲਕੀਅਤ ਨੂੰ ਤਬਦੀਲ ਕਰਨ ਲਈ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਤੋਂ ਮੁਖ਼ਤਿਆਰਨਾਮਾ ਲੈਣ ਦੀ ਲੋੜ ਹੈ?

ਜਵਾਬ: ਹਾਂ। ਕਿਰਪਾ ਕਰਕੇ ਗਾਹਕ ਸੇਵਾ ਦੇ ਨਾਲ ਸੰਪਰਕ ਕਰੋ ਅਤੇ ਉਹ ਤੁਹਾਨੂੰ ਮੁਖ਼ਤਿਆਰਨਾਮਾ ਈਮੇਲ ਜਾਂ ਫੈਕਸ ਕਰ ਦੇਣਗੇ।

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਕਿਸ ਤਰ੍ਹਾਂ ਦੀ ਸਮੱਗਰੀ ਦੇ ਲਈ ਲੀਜ਼ ਦਿੰਦਾ ਹੈ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਨੂੰ ਡੰਪ ਟ੍ਰੱਕਾਂ, ਟੋ ਟ੍ਰੱਕਾਂ, ਬੂਮ ਟ੍ਰੱਕਾਂ, ਸੈਪਟਿਕ ਪੰਪਰ ਟ੍ਰੱਕਾਂ ਅਤੇ ਕਈ ਤਰ੍ਹਾਂ ਦੀਆਂ ਟਰਾਲੀਆਂ ਵਰਗੇ ਹਾਈਵੇ ਅਤੇ ਵੋਕੇਸ਼ਨਲ ਟ੍ਰੱਕਾਂ ਵਰਗੀ ਵਪਾਰਕ ਸਮੱਗਰੀ ਦੇ ਲਈ ਵਿੱਤ ਸਹਾਇਤਾ ਦੇਣ ਵਿੱਚ ਮੁਹਾਰਤ ਪ੍ਰਾਪਤ ਹੈ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਕਿਸੇ ਲੀਜ਼ ਦੇ ਲਈ ਮੇਰਾ ਵਿਆਜ ਦਰ ਕਿੰਨਾ ਹੈ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਵਿਖੇ, ਅਸੀਂ ਆਪਣੇ ਗਾਹਕਾਂ ਦੇ ਨਾਲ ਸਪਸ਼ਟ ਹਾਂ ਅਤੇ ਬੇਨਤੀ ਕਰਨ ‘ਤੇ ਭੁਗਤਾਨ ਸਮਾਂ-ਸਾਰਨੀ ਮੁਹੱਈਆ ਕਰਦੇ ਹਾਂ।  ਇੱਥੋਂ ਤੱਕ ਕਿ, ਅਸੀਂ ਆਪਣੇ ਗਾਹਕਾਂ ਦੇ ਲਈ ਹੋਰਾਂ ਕਰਜ਼ਦਾਤਿਆਂ ਤੋਂ ਲੀਜ਼ ‘ਤੇ ਲਿੱਤੀ ਹੋਈ ਉਹਨਾਂ ਦੀ ਸਮੱਗਰੀ ‘ਤੇ ਵੀ ਭੁਗਤਾਨ ਸਮਾਂ-ਸਾਰਨੀ ਮੁਹੱਈਆ ਕਰਵਾ ਸਕਦੇ ਹਾਂ। ਤੁਹਾਡਾ ਵਿਆਜ ਦਰ ਨਿਰਧਾਰਤ ਕਰਨ ਦੇ ਲਈ, ਤੁਹਾਨੂੰ ਆਪਣਾ ਵਿਕਰੀ ਮੁੱਲ ਜਾਂ ਪੂੰਜੀਗਤ ਖਰਚ, ਭੁਗਤਾਨ ਸਮਾਂ-ਸਾਰਨੀ ਅਤੇ ਮਿਆਦ ਦੱਸਣੀ ਹੋਵੇਗੀ। (ਤਸਵੀਰ ਜ਼ਰੂਰੀ ਹੋ ਸਕਦੀ ਹੈ)।

ਅਵਾਸਤਵਿਕ ਸਲਾਨਾ ਦਰ: 5.000%

ਨਕਦੀ ਪ੍ਰਵਾਹ ਡੇਟਾ – ਲੀਜ਼ਾਂ ਅਤੇ ਲੀਜ਼ ਦੇ ਭੁਗਤਾਨ

ਵਿਆਜ ਦਰ ਪਤਾ ਲਗਾਉਣ ਦੇ ਲਈ ਹੇਠਲਾ ਤਰੀਕਾ ਸਹੀ ਨਹੀਂ ਹੈ।  ਇਸ ਤਰੀਕੇ ਦੀ ਵਰਤੋਂ ਕਦੇ-ਕਦੇ ਹੋਰਾਂ ਕਰਜ਼ਦਾਤਿਆਂ ਅਤੇ ਬ੍ਰੋਕਰਾਂ ਵੱਲੋਂ ਗਾਹਕਾਂ ਨੂੰ ਭਰਮਾਉਣ ਦੇ ਲਈ ਕੀਤੀ ਜਾਂਦੀ ਹੈ।

ਮਿਆਦ 60
ਮੰਜ਼ੂਰ ਰਕਮ (+tax) $150,000
ਡਾਊਨ ਪੇਮੈਂਟ (+tax) $7,500
ਭੁਗਤਾਨਾਂ ਦੀ ਸੰਖਿਆ ਅਤੇ ਰਕਮ (+tax) 60 and $2,689.00
ਕੁੱਲ ਵਿਆਜ ਖਰਚ $18,850
ਔਸਤਨ ਪ੍ਰਤੀ-ਸਾਲ ਵਿਆਜ ਖਰਚ $3,770.00
ਔਸਤਨ ਪ੍ਰਤੀ ਸਾਲ ਉਧਾਰ ਲੈਣ ਦਾ ਖਰਚ 2.65%

ਮੈਂ ਕਿੰਨੇ ਸਮੇਂ ਦੇ ਲਈ ਲੀਜ਼ ਲੈ ਸਕਦਾ ਹਾਂ?

ਜ਼ਿਆਦਾਤਰ ਲੀਜ਼ ਨੂੰ 24, 36, 48, ਜਾਂ 60 ਮਹੀਨਿਆਂ ਦੇ ਲਈ ਲਿਖਿਆ ਜਾਂਦਾ ਹੈ, ਜੋ ਕਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਮੱਗਰੀ ਨਵੀਂ ਹੈ ਜਾਂ ਵਰਤੀ ਹੋਈ। ਵੱਧ ਜੀਵਨ-ਕਾਲ ਵਾਲੀ ਵੋਕੇਸ਼ਨਲ ਸਮੱਗਰੀ ਦੀਆਂ ਲੀਜ਼ਾਂ ਨੂੰ 84 ਮਹੀਨਿਆਂ ਤੱਕ ਦੀ ਮਿਆਦ ਦੇ ਲਈ ਲੀਜ਼ ‘ਤੇ ਲਿੱਤਾ ਜਾ ਸਕਦਾ ਹੈ।

ਲੀਜ਼ ਖਰੀਦਦਾਰੀ ਦੇ ਕਿਹੜੇ ਵਿਕਲਪ ਉਪਲਬਧ ਹਨ?

ਅਸੀਂ ਮਿਆਦ ‘ਤੇ ਨਿਰਭਰ ਕਰਦੇ ਹੋਏ $100 ਜਿੰਨੀ ਘੱਟ ਰਕਮ ਤੋਂ ਲੈ ਕੇ 50% ਜਿੰਨੀ ਵੱਧ ਰਕਮ ਤੱਕ ਕਈ ਤਰ੍ਹਾਂ ਦੇ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ। ਇੱਕ ਸੰਖੇਪ ਵਾਰਤਾਲਾਪ ਤੋਂ ਬਾਅਦ ਤੁਹਾਡੇ ਲਈ ਸਰਬੋਤਮ ਵਿਕਲਪ ਨੂੰ ਨਿਰਧਾਰਤ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਜਾਂ ਤੁਹਾਡੇ ਅਕਾਊਟੈਂਟ ਨੂੰ ਸਾਡੇ ਦਫਤਰ ਵਿੱਚ ਫੋਨ ਕਰਨ ਲਈ ਪ੍ਰੋਤਸਾਹਤ ਕਰਦੇ ਹਾਂ।

GAP ਸੁਰੱਖਿਆ ਕੀ ਹੈ ਅਤੇ ਇਹ ਮਹੱਤਵਪੂਰਨ ਕਿਉਂ ਹੈ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਗਾਹਕਾਂ ਨੂੰ GAP ਸੁਰੱਖਿਆ ਮੁਹੱਈਆ ਕਰਦਾ ਹੈ।  ਇਹ ਸੁਰੱਖਿਆ ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਨੂੰ $100,000 ਤੱਕ ਦੀ ਰਕਮ ਦੇ ਲਈ ਦੇਣਦਾਰ ਹੁੰਦੇ ਹੋਏ ਬੀਮਾ ਕੰਪਨੀ ਦੀ ਸੈਟਲਮੈਂਟ ਅਤੇ ਬਕਾਏ ਦੇ ਵਿਚਕਾਰ ਕਿਸੇ ਵਿੱਤ “ਅੰਤਰ” ਜਾਂ ਘਾਟੇ ਦਾ ਭੁਗਤਾਨ ਕਰਦੀ ਹੈ।  ਇਸ ਵਿੱਚ $5,000 ਤੱਕ ਦੀ ਰਕਮ ਦੇ ਘਟਾਉਣ ਯੋਗ ਬੀਮੇ ਦੇ ਲਈ ਛੋਟ ਦੇਣ ਦਾ ਵਾਧੂ ਬੋਨਸ ਸ਼ਾਮਲ ਹੁੰਦਾ ਹੈ ਤਾਂ ਜੋ ਗਾਹਕ ਨੂੰ ਅਸਲ ਵਿੱਚ ਵਿੱਤ ਮੁਆਵਜ਼ਾ ਮੁਹੱਈਆ ਕਰਵਾਇਆ ਜਾ ਸਕੇ।

ਜੇਕਰ ਮੈਂ ਡਾਊਨ ਪੇਮੈਂਟ ਦੇ ਤੌਰ ਤੇ ਵੱਡੀ ਰਕਮ ਦਵਾਂ ਤਾਂ ਕੀ ਸੁਰੱਖਿਆ ਲੁੜੀਂਦੀ ਹੈ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਉਹਨਾਂ ਗਾਹਕਾਂ ਦੇ ਲਈ ਵੀ ਡਾਊਨ ਪੇਮੈਂਟ ਸੁਰੱਖਿਆ ਪੇਸ਼ ਕਰਦਾ ਹੈ ਜੋ ਸਮੱਗਰੀ ਵਿੱਚ ਆਪਣੇ ਨਿਵੇਸ਼ਾਂ ਦੀ ਸੁਰੱਖਿਆ ਕਰਨਾ ਚਾਹੁੰਦੇ ਹਨ।  ਆਪਣੀ ਸਮੱਗਰੀ ਦੇ ਲਈ ਵਿੱਤ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਪਹਿਲੇ ਤਿੰਨ ਸਾਲਾਂ ਲਈ, ਤੁਸੀਂ ਕਿਸੇ ਬਦਲੀ ਗਈ ਯੂਨਿਟ ਦੀ ਵਿੱਤ ਸਹਾਇਤਾ ਦੇ ਲਈ $30,000 ਤੱਕ ਦੀ ਰਕਮ ਨੂੰ ਰਿਕਵਰ ਕਰ ਸਕਦੇ ਹੋ।

ਕੀ ਮੈਂ ਮੇਰੀ ਲੀਜ਼ ਤੇ ਮੇਰੀ ਨਿਰਧਾਰਤ ਮਿਤੀ ਨੂੰ ਬਦਲ ਸਕਦਾ ਹਾਂ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਨੇ ਹਰੇਕ ਮਹੀਨੇ ਦੀ 1ਲੀ ਜਾਂ 15ਵੀਂ ਮਿਤੀ ਨੂੰ ਭੁਗਤਾਨ ਮਿਤੀਆਂ ਦੇ ਤੌਰ ‘ਤੇ ਨਿਰਧਾਰਤ ਕੀਤਾ ਹੈ।  ਜੇਕਰ ਤੁਸੀਂ ਆਪਣੀ ਨਿਰਧਾਰਤ ਮਿਤੀ ਬਦਲਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪ੍ਰਬੰਧ ਕਰਨ ਲਈ ਸਾਡੇ ਗਾਹਕ ਸੇਵਾ ਵਿਭਾਗ ਦੇ ਨਾਲ ਸੰਪਰਕ ਕਰੋ।  ਇਸ ਤਬਦੀਲੀ ਦੇ ਲਈ ਫੀਸ ਲਾਗੂ ਹੋਵੇਗੀ।

ਕੀ ਤੁਸੀਂ ਮੇਰੇ ਵਿੱਤ ਸਮਝੌਤੇ ਤੇ GST/HST ਦੇ ਲਈ ਵਿੱਤ ਸਹਾਇਤਾ ਦਿਓਗੇ?

ਜੇਕਰ ਤੁਸੀਂ ਖਰੀਦਦਾਰੀ ਵਿੱਤ ਸਮਝੌਤੇ ‘ਤੇ GST/HST ਦੇ ਲਈ ਵਿੱਤ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 4ਥੇ  ਮਹੀਨੇ ਵਿੱਚ ਕਰ ਰਕਮ ਵਿੱਚ ਬਹੁਤ ਵਾਧਾ ਕਰਨ ਦਾ ਵਿਕਲਪ ਚੁਣ ਸਕਦੇ ਹੋ।  ਇਹ ਵਧੀ ਹੋਈ ਰਕਮ ਨਿਯਮਤ ਮਹੀਨੇਵਾਰ ਭੁਗਤਾਨ ਅਤੇ ਨਾਲ ਹੀ ਤੁਹਾਡੇ ਸਮਝੌਤੇ ‘ਤੇ ਦਿੱਤੀ ਗਈ GST/HST ਰਕਮ ਨੂੰ ਦਰਸਾਏਗੀ।

CRA ਵੱਲੋਂ ਵਾਪਸੀ ਰਕਮ ਪ੍ਰਾਪਤ ਕਰਨ ਦੇ ਲਈ, ਤੁਹਾਨੂੰ ਇੱਕ GST/HST ਨੰਬਰ ਦੀ ਲੋੜ ਹੋਵੇਗੀ।   CRA ਵੱਲੋਂ ਇੱਕ ਨੰਬਰ ਦਿੱਤੇ ਜਾਣ ‘ਤੇ, ਤੁਸੀਂ ਜਾਂ ਤੁਹਾਡਾ ਅਕਾਊਂਟੈਂਟ ਵਾਪਸੀ ਰਕਮ ਦੇ ਲਈ ਦਾਅਵਾ ਦਾਇਰ ਕਰ ਸਕਦਾ ਹੈ।  ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਕਈ ਮਹੀਨੇ ਲੱਗ ਸਕਦੇ ਹਨ ਇਸ ਲਈ ਇਸ ਨੂੰ ਜਿੰਨੀ ਜਲਦੀ ਸੰਭਵ ਹੋਵੇ, ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜੇਕਰ ਮੈਨੂੰ ਕੋਈ ਅਸਥਾਈ ਸਮੱਸਿਆ ਹੋਵੇ ਤਾਂ ਕੀ ਮੈਂ ਭੁਗਤਾਨ ਦੇ ਵਿੱਚ ਰਾਹਤ ਲਈ ਬੇਨਤੀ ਕਰ ਸਕਦਾ ਹਾਂ?

ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਕਈ ਭੁਗਤਾਨ ਰਾਹਤ ਵਿਕਲਪਾਂ ਦੀ ਪੇਸ਼ਕਸ਼ ਕਰ ਸਕਦਾ ਹੈ ਜੇਕਰ ਤੁਹਾਨੂੰ ਕੋਈ ਅਸਥਾਈ ਸਮੱਸਿਆ ਹੋ ਜਾਏ ਅਤੇ ਤੁਸੀਂ ਨਿਰਧਾਰਤ ਭੁਗਤਾਨ ਨਾ ਕਰ ਪਾਓ।  ਸਾਨੂੰ ਤੁਹਾਡੀ ਬੇਨਤੀ ਦਾ ਸਮਰਥਨ ਕਰਦੀ ਹੋਈ ਜਾਣਕਾਰੀ ਦੀ ਲੋੜ ਹੇਵੇਗੀ।  ਮਿਆਦ ਵਿੱਚ ਵਾਧੇ ਦੀ ਫੀਸ ਅਤੇ ਵਿਆਜ ਭੁਗਤਾਨ ਲਾਗੂ ਹੋ ਸਕਦਾ ਹੈ।  ਕਈ ਰਾਹਤ ਵਿਕਲਪਾਂ ਦੇ ਬਾਰੇ ਪੁੱਛ-ਗਿੱਛ ਕਰਨ ਦੇ ਲਈ ਕਿਰਪਾ ਕਰਕੇ ਸਾਡੇ ਗਾਹਕ ਸੇਵਾ ਵਿਭਾਗ ਦੇ ਨਾਲ ਸੰਪਰਕ ਕਰੋ।

ਕੀ ਮੇਰੇ ਕੋਲ ਮੇਰੀ ਲੀਜ਼ ਜਾਂ ਕਰਜ਼ ਨੂੰ ਟ੍ਰਾਂਸਫਰ ਕਰਨ ਦਾ ਵਿਕਲਪ ਹੈ?

ਤੁਹਾਡੀ ਬੇਨਤੀ ਦੀ ਸਥਿਤੀ ‘ਤੇ ਨਿਰਭਰ ਕਰਦੇ ਹੋਏ, ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਕਿਸੇ ਵਿਅਕਤੀ ਜਾਂ ਇਕਾਈ ਨੂੰ ਤੁਹਾਡੀ ਲੀਜ਼ ਜਾਂ ਕਰਜ਼ ਨੂੰ ਟ੍ਰਾਂਸਫਰ ਕਰਨ ‘ਤੇ ਵਿਚਾਰ ਕਰ ਸਕਦਾ ਹੈ।  ਸਾਡੇ ਵੱਲੋਂ ਲੁੜੀਂਦਾ ਹੋਵੇਗਾ ਕਿ ਦਿਲਚਸਪ ਧਿਰ ਇੱਕ ਕਰਜ਼ ਆਵੇਦਨ ਨੂੰ ਪੂਰਾ ਕਰੇ ਜਿਸ ਨੂੰ ਤੁਸੀਂ ਸਾਡੇ ਗਾਹਕ ਸੇਵਾ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ।

ਜੇਕਰ ਮੇਰਾ ਕੋਈ ਬਕਾਇਆ ਮੁੱਲ ਹੈ ਤਾਂ ਮੇਰੇ ਕੋਲ ਲੀਜ਼ ਦੀ ਸਮਾਪਤੀ ਦੇ ਕੀ ਵਿਕਲਪ ਹਨ?

ਤੁਹਾਡੀ ਲੀਜ਼ ਦੀ ਮਿਆਦ ਦੀ ਸਮਾਪਤੀ ਤੋਂ ਪਹਿਲਾਂ, ਕੰਪਾਸ ਇਕਿਊਪਮੈਂਟ ਫਾਈਨੈਂਸ ਇੰਕ. ਦਾ ਇੱਕ ਸਲਾਹਕਾਰ ਤੁਹਾਡੀ ਬਕਾਇਆ ਦੇਣਦਾਰੀ ਦੇ ਸੰਬੰਧ ਵਿੱਚ ਤੁਹਾਡੀ ਲੀਜ਼ ਦੀ ਸਮਾਪਤੀ ਦੇ ਵਿਕਲਪਾਂ ਦੀ ਸਮੀਖਿਆ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ।  ਤੁਹਾਡੇ ਵਿਕਲਪਾਂ ਵਿੱਚ ਤੁਹਾਡੇ ਬਕਾਇਆ ਮੁੱਲ ਨੂੰ ਵਧੀ ਹੋਈ ਲੀਜ਼ ਮਿਆਦ ਦੇ ਲਈ ਅਵਾਸਤਵਿਕ ਬਕਾਇਆ ਮੁੱਲ ‘ਤੇ ਮੁਹੱਈਆ ਕਰਵਾਉਣਾ ਸ਼ਾਮਲ ਹੋ ਸਕਦਾ ਹੈ। ਆਪਣੇ ਵਿਕਲਪਾਂ ਬਾਰੇ ਚਰਚਾ ਕਰਨ ਲਈ, ਕਿਰਪਾ ਕਰਕੇ ਸਾਡੇ ਗਾਹਕ ਸੇਵਾ ਵਿਭਾਗ ਦੇ ਨਾਲ ਸੰਪਰਕ ਕਰੋ।

Enter a "0" (zero) for one unknown value above.

  Original Size  
Contact Us For Quote