ਸ਼ਰਤਬੱਧ ਵਿਕਰੀ ਸਮਝੌਤਾ ਜਾਂ ਕਰਜ਼ ਸੁਰੱਖਿਆ ਸਮਝੌਤਾ
ਅਜਿਹੀ ਰਵਾਇਤੀ ਕਰਜ਼ ਵਿੱਤ ਸਹਾਇਤਾ, ਸਮੱਗਰੀ ‘ਤੇ ਸਮਝੌਤੇ ਦੀ ਮਿਆਦ ਦੇ ਲਈ ਇੱਕ ਨਿਸ਼ਚਿਤ ਵਿਆਜ ਦਰ ‘ਤੇ ਦਿੱਤੀ ਜਾਂਦੀ ਹੈ। ਗਾਹਕਾਂ ਨੂੰ ਇੱਕ ਨਿਰੰਤਰ ਮਹੀਨੇਵਾਰ ਭੁਗਤਾਨ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਕਿ ਉਹਨਾਂ ਦੀਆਂ ਬਜਟ ਸੰਬੰਧੀ ਲੋੜਾਂ ਦੀ ਪਹੁੰਚ ਵਿੱਚ ਹੋਵੇਗਾ ਤਾਂ ਜੋ ਉਹ ਮਿਆਦ ਦੇ ਅੰਤ ਤੱਕ ਵਾਹਨ ਦੇ ਮਾਲਕ ਬਣ ਸਕਣ। ਤੁਹਾਡੀ ਸਮੱਗਰੀ ਦੇ ਲਈ ਵਿੱਤ ਸਹਾਇਤਾ ਮੁਹੱਈਆ ਕਰਦੇ ਸਮੇਂ, ਸ਼ਰਤਾਂ ਅਤੇ ਭੁਗਤਾਨਾਂ ਨੂੰ ਹਰੇਕ ਗਾਹਕ ਦੇ ਕਾਰੋਬਾਰ ਦੀਆਂ ਲੋੜਾਂ ਦੇ ਅਨੁਸਾਰ ਬਦਲਿਆ ਜਾ ਸਕਦਾ ਹੈ। ਗਾਹਕ ਹੇਠ ਲਿਖਿਆਂ ਵਰਗੇ ਵਿਕਲਪ ਚੁਣ ਸਕਦੇ ਹਨ;
- HST/GST ਨੂੰ ਚੌਥੇ ਭੁਗਤਾਨ ਵਿੱਚ ਬਹੁਤ ਵਧਾ ਦਿੱਤਾ ਜਾਵੇ ਜਿਸ ਨਾਲ ਗਾਹਕਾਂ ਨੂੰ CRA ਤੋਂ ਵਾਪਸੀ ਭੁਗਤਾਨ ਪ੍ਰਾਪਤ ਕਰਨ ਲਈ ਸਮੇਂ ਦੀ ਛੋਟ ਮਿਲ ਜਾਏਗੀ
- ਮੌਸਮੀ ਚਿੰਤਾਵਾਂ ਵਾਲੇ ਗਾਹਕਾਂ ਦੇ ਲਈ ਭੁਗਤਾਨ ਛੱਡੇ ਜਾਂ ਸੰਸ਼ੋਧਿਤ ਕੀਤੇ ਜਾ ਸਕਦੇ ਹਨ
- ਗਾਹਕਾਂ ਦੇ ਲਈ ਸਮੱਗਰੀ ‘ਤੇ ਨਿਰਭਰ ਕਰਦੇ ਹੋਏ ਮਿਆਦ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ
ਭਾਵੇਂ ਗਾਹਕਾਂ ਨੂੰ ਇੱਕ ਯੂਨਿਟ ਲਈ ਵਿੱਤ ਸਹਾਇਤਾ ਚਾਹੀਦੀ ਹੋਵੇ ਜਾਂ ਇੱਕ ਤੋਂ ਵੱਧ ਯੂਨਿਟਾਂ ਦੇ ਲਈ, ਅਸੀਂ ਹਰ ਆਕਾਰ ਦੀ ਧਨ ਰਾਸ਼ੀ ਮੁਹੱਈਆ ਕਰਨ ਲਈ ਸਮਰੱਥ ਹਾਂ।